ਅੰਤਰਰਾਸ਼ਟਰੀ ਕ੍ਰਿਕਟ ਸਭਾ

ਅੰਤਰਰਾਸ਼ਟਰੀ ਕ੍ਰਿਕਟ ਸਭਾ
ICC logo.svg
ਆਈਸੀਸੀ ਦਾ ਅਧਿਕਾਰਤ ਲੋਗੋ
ਸੰਖੇਪ ਆਈਸੀਸੀ
ਨਿਰਮਾਣ 15 ਜੂਨ 1909; 112 ਸਾਲ ਪਹਿਲਾਂ (1909-06-15)
ਕਿਸਮ ਅੰਤਰਰਾਸ਼ਟਰੀ ਖੇਡ ਸੰਘ
ਮੁੱਖ ਦਫ਼ਤਰ ਦੁਬਈ, ਸੰਯੁਕਤ ਅਰਬ ਅਮੀਰਾਤ
ਮੈਂਬਰ
105 ਮੈਂਬਰ[1]
ਮੁੱਖ ਭਾਸ਼ਾ
ਅੰਗਰੇਜ਼ੀ
ਚੇਅਰਮੈਨ
ਸ਼ਸ਼ਾਂਕ ਮਨੋਹਰ[2]
ਪ੍ਰਧਾਨ
ਜ਼ਹੀਰ ਅੱਬਾਸ[3]
ਸੀਈਓ (ਕਾਰਜਕਾਰੀ ਨਿਰਦੇਸ਼ਕ)
ਡੇਵਿਡ ਰਿਚਰਡਸਨ
ਵੈੱਬਸਾਈਟ www.icc-cricket.com

ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ।

ਕ੍ਰਿਕਟ ਨਿਯਮਾਂ ਦਾ ਨਿਰਮਾਣ, ਅੰਤਰਰਾਸ਼ਟਰੀ ਮੈਚਾਂ ਵਿੱਚ ਮੈਚ ਅਧਿਕਾਰੀਆਂ ਦਾ ਪ੍ਰਬੰਧ ਕਰਨਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਨਾਲ ਸੰਬੰਧਤ ਹੋਰ ਸਾਰੇ ਕਾਰਜ ਇਸ ਸਭਾ ਦੀ ਜਿੰਮੇਵਾਰੀ ਦਾ ਹਿੱਸਾ ਹੁੰਦੇ ਹਨ।

ਆਈਸੀਸੀ ਦੇ ਮੌਜੂਦਾ ਮੈਂਬਰ ਦੇਸ਼:
     ਪੂਰਨ ਮੈਂਬਰ
     ਐਸੋਸੀਏਟ ਮੈਂਬਰ
     ਮਾਨਤਾ-ਪ੍ਰਾਪਤ ਮੈਂਬਰ
     ਮੈਂਬਰ ਨਹੀਂ

ਵਰਤਮਾਨ ਸਮੇਂ ਇਸਦੇ 105 ਮੈਂਬਰ ਹਨ: 10 ਪੂਰਨ ਮੈਂਬਰ ਜੋ ਟੈਸਟ ਕ੍ਰਿਕਟ ਖੇਡਦੇ ਹਨ, 39 ਐਸੋਸੀਏਟ ਮੈਂਬਰ[4] ਅਤੇ 56 ਮਾਨਤਾ-ਪ੍ਰਾਪਤ ਮੈਂਬਰ ਹਨ।[5]

ਆਈਸੀਸੀ ਦਾ ਮੁੱਖ ਦਫ਼ਤਰ ਸੰਯੁਕਤ ਅਰਬ ਅਮੀਰਾਤ ਦੇ ਪ੍ਰਸਿੱਧ ਸ਼ਹਿਰ ਦੁਬਈ ਵਿੱਚ ਹੈ।

ਦੁਬਈ ਵਿੱਚ ਸਥਿਤ ਆਈਸੀਸੀ ਦਾ ਮੁੱਖ ਦਫ਼ਤਰ

Copyright